ਕੈਨੇਡਾ ਆਉਣ ਵਾਲੇ ਪਰਵਾਸੀਆਂ ਨੂੰ ਇਮੀਗ੍ਰੇਸ਼ਨ ਮੈਡੀਕਲ ਜਾਂਚ (IME) ਕਿਉਂ ਕਰਵਾਉਣੀ ਪੈਂਦੀ ਹੈ? ਇਮੀਗ੍ਰੇਸ਼ਨ ਸਿਹਤ ਜਾਂਚ ਸਿਰਫ਼ ਇੱਕ ਹੋਰ “ਅੜਿੱਕਾ” ਨਹੀਂ ਜਿਸ ਵਿੱਚੋਂ ਤੁਹਾਨੂੰ ਕੈਨੇਡਾ ਵਿੱਚ ਵੱਸਣ ਲਈ ਲੰਘਣਾ ਪੈਂਦਾ ਹੈ। ਇਹ ਤੁਹਾਡੇ ਲਈ, ਤੁਹਾਡੇ ਪਰਿਵਾਰ ਲਈ, ਅਤੇ ਕੈਨੇਡੀਅਨ ਨਾਗਰਿਕਾਂ ਲਈ ਬਹੁਤ ਅਹਿਮ ਹੈ।
IME ਕੈਨੇਡੀਅਨ ਰਿਹਾਇਸ਼ ਦੀਆਂ ਲੋੜਾਂ ਲਈ ਜ਼ਰੂਰੀ ਹੈ ਅਤੇ ਇਹ ਯਕੀਨੀ ਬਣਾਉਂਦੀ ਹੈ ਕਿ ਕੈਨੇਡਾ ਵਿੱਚ ਨਵੇਂ ਆਏ ਲੋਕ ਸਿਹਤਮੰਦ ਅਤੇ ਸਾਰਥਕ ਜ਼ਿੰਦਗੀ ਜਿਉਣ ਲਈ ਤਿਆਰ ਹੋਣ।
ਇਮੀਗ੍ਰੇਸ਼ਨ ਮੈਡੀਕਲ ਜਾਂਚ ਕੀ ਹੈ?
Immigration Medical Toronto ਦੇ ਸਾਡੇ ਪੈਨਲ ਡਾਕਟਰ ਸਾਡੇ ਕਲੀਨਿਕਾਂ ਵਿੱਚ ਕਈ ਤਰ੍ਹਾਂ ਦੀਆਂ IME ਅਤੇ ਹੋਰ ਸੇਵਾਵਾਂ ਪੇਸ਼ ਕਰਦੇ ਹਨ। ਮਰੀਜ਼ਾਂ ਨੂੰ ਸਾਡੀ ਸਹੂਲਤ ਦਾ ਫ਼ਾਇਦਾ ਹੁੰਦਾ ਹੈ, ਕਿਉਂਕਿ ਅਸੀਂ ਖ਼ੂਨ ਦੀ ਜਾਂਚ ਅਤੇ ਐਕਸ-ਰੇ ਸਮੇਤ ਜਾਂਚ ਦੇ ਸਾਰੇ ਹਿੱਸੇ ਇੱਕੋ ਫੇਰੀ ਵਿੱਚ ਪੂਰੇ ਕਰ ਸਕਦੇ ਹਾਂ।
ਜਦੋਂ ਕੋਈ ਇਮੀਗ੍ਰੇਸ਼ਨ ਅਧਿਕਾਰੀ ਤੁਹਾਡੀ ਅਰਜ਼ੀ ਦੀ ਸਮੀਖਿਆ ਕਰਦਾ ਹੈ, ਤਾਂ ਉਸਨੂੰ ਸਿਹਤ ਬਾਰੇ ਖ਼ਾਸ ਜਾਣਕਾਰੀ ਚਾਹੀਦੀ ਹੁੰਦੀ ਹੈ। IME ਉਨ੍ਹਾਂ ਨੂੰ ਇਹ ਜਾਣਕਾਰੀ ਦਿੰਦੀ ਹੈ, ਜਿਸ ਵਿੱਚ ਤੁਹਾਡੀ ਸਰੀਰਕ ਜਾਂਚ ਦੇ ਨਤੀਜੇ ਅਤੇ ਤੁਹਾਡਾ ਮੈਡੀਕਲ ਇਤਿਹਾਸ ਸ਼ਾਮਲ ਹੁੰਦੇ ਹਨ।
ਉਮਰ ਜਾਂ ਹਾਲਾਤ ਮੁਤਾਬਕ, ਕੁਝ ਮਰੀਜ਼ਾਂ ਨੂੰ ਲੈਬ ਟੈਸਟਾਂ ਅਤੇ ਐਕਸ-ਰੇ ਵਰਗੇ ਵਾਧੂ ਡਾਇਗਨੌਸਟਿਕ ਟੈਸਟਾਂ ਦੀ ਲੋੜ ਹੁੰਦੀ ਹੈ। ਜੇ ਨਤੀਜਿਆਂ ਵਿੱਚ ਅਜਿਹੀਆਂ ਹਾਲਤਾਂ ਸਾਹਮਣੇ ਆਉਣ ਜਿਨ੍ਹਾਂ ਲਈ ਹੋਰ ਜਾਂਚ ਜਾਂ ਫਾਲੋ-ਅੱਪ ਦੀ ਲੋੜ ਹੋਵੇ, ਤਾਂ ਅਸੀਂ ਉਨ੍ਹਾਂ ਨੂੰ ਕਿਸੇ ਮਾਹਰ ਡਾਕਟਰ ਕੋਲ ਭੇਜ ਸਕਦੇ ਹਾਂ।
ਕੁੱਲ ਮਿਲਾ ਕੇ, IME ਤੁਹਾਡੀ ਸਿਹਤ ਦੀ ਜਾਂਚ ਕਰਦੀ ਹੈ ਅਤੇ ਇਹ ਯਕੀਨੀ ਬਣਾਉਂਦੀ ਹੈ ਕਿ ਤੁਹਾਨੂੰ ਜਨਤਕ ਸਿਹਤ ਉੱਤੇ ਅਸਰ ਪਾਉਣ ਵਾਲੀ ਕੋਈ ਬਿਮਾਰੀ ਨਾ ਹੋਵੇ। ਤੁਹਾਡੀ ਜਾਂਚ ਦੌਰਾਨ ਅਸੀਂ ਤੁਹਾਡੇ ਮੈਡੀਕਲ ਇਤਿਹਾਸ ਦੀ ਸਮੀਖਿਆ ਕਰਦੇ ਹਾਂ, ਸਰੀਰਕ ਜਾਂਚ ਕਰਦੇ ਹਾਂ, ਅਤੇ ਕੋਈ ਵੀ ਲੋੜੀਂਦੇ ਟੈਸਟ ਕਰਦੇ ਹਾਂ। ਇਨ੍ਹਾਂ ਜਾਂਚਾਂ ਦਾ ਮਕਸਦ ਕੈਨੇਡਾ ਵਿੱਚ ਇਮੀਗ੍ਰੇਸ਼ਨ ਨੂੰ ਇਸ ਨਾਲ ਜੁੜੇ ਹਰ ਕਿਸੇ ਲਈ ਵੱਧ ਸੁਰੱਖਿਅਤ ਬਣਾਉਣਾ ਹੈ।
ਇਮੀਗ੍ਰੇਸ਼ਨ ਸਿਹਤ ਜਾਂਚ ਵਿੱਚ ਕੀ-ਕੀ ਵੇਖਿਆ ਜਾਂਦਾ ਹੈ?
ਆਮ ਸਿਹਤ
ਕੈਨੇਡੀਅਨ IME ਵਿੱਚ ਤੁਹਾਡੀ ਸਮੁੱਚੀ ਸਿਹਤ ਦਾ ਪੂਰਾ ਮੁਲਾਂਕਣ ਸ਼ਾਮਲ ਹੁੰਦਾ ਹੈ। ਪੈਨਲ ਡਾਕਟਰ ਵੱਡੀਆਂ ਸਿਹਤ ਸਮੱਸਿਆਵਾਂ ਦੀ ਪਛਾਣ ਕਰਨ ਲਈ ਸਰੀਰਕ ਜਾਂਚ ਕਰਦੇ ਹਨ। ਜਨਤਕ ਸਿਹਤ ਦੀ ਸੁਰੱਖਿਆ ਅਤੇ ਹਰ ਬਿਨੈਕਾਰ ਦੀ ਭਲਾਈ ਯਕੀਨੀ ਬਣਾਉਣ ਲਈ ਕੈਨੇਡਾ ਦੀਆਂ ਮੈਡੀਕਲ ਲੋੜਾਂ ਪੂਰੀਆਂ ਕਰਨਾ ਜ਼ਰੂਰੀ ਹੈ।
ਖ਼ੂਨ ਦੀਆਂ ਜਾਂਚਾਂ
ਖ਼ੂਨ ਦੀਆਂ ਜਾਂਚਾਂ ਇਮੀਗ੍ਰੇਸ਼ਨ ਸਿਹਤ ਜਾਂਚ ਦਾ ਇੱਕ ਜ਼ਰੂਰੀ ਹਿੱਸਾ ਹਨ। ਇਹ ਸਿਫਲਿਸ ਅਤੇ ਐੱਚਆਈਵੀ ਵਰਗੀਆਂ ਲਾਗ ਦੀਆਂ ਬਿਮਾਰੀਆਂ ਦੀ ਜਾਂਚ ਕਰਦੀਆਂ ਹਨ ਜੋ ਜਨਤਕ ਸਿਹਤ ਲਈ ਖ਼ਤਰਾ ਹਨ। ਇਹ ਟੈਸਟ ਕਰਵਾਉਣ ਨਾਲ ਇਹ ਯਕੀਨੀ ਬਣਦਾ ਹੈ ਕਿ ਬਿਨੈਕਾਰ ਜਨਤਕ ਸਿਹਤ ਲਈ ਖ਼ਤਰਾ ਨਹੀਂ ਹਨ। ਇਹ ਟੈਸਟ 15 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਸਾਰੇ ਬਿਨੈਕਾਰਾਂ ਲਈ ਲਾਜ਼ਮੀ ਹਨ, ਜਿਨ੍ਹਾਂ ਵਿੱਚ ਉਨ੍ਹਾਂ ਉੱਤੇ ਨਿਰਭਰ ਪਰਿਵਾਰਕ ਮੈਂਬਰ ਵੀ ਸ਼ਾਮਲ ਹਨ, ਅਤੇ ਇਹ ਉਨ੍ਹਾਂ ਦੀ ਸਿਹਤ ਦੀ ਸਥਿਤੀ ਦੀ ਪੁਸ਼ਟੀ ਲਈ ਹਨ।
ਛਾਤੀ ਦੇ ਐਕਸ-ਰੇ
ਮੈਡੀਕਲ ਲੋੜਾਂ ਪੂਰੀਆਂ ਕਰਨ ਲਈ 11 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਦਾ ਛਾਤੀ ਦਾ ਐਕਸ-ਰੇ ਲਾਜ਼ਮੀ ਹੈ। ਕੈਨੇਡਾ ਦੀ ਜਨਤਕ ਸਿਹਤ ਦੀ ਰਾਖੀ ਲਈ ਇਹ ਟੀਬੀ ਵਰਗੀਆਂ ਸਮੱਸਿਆਵਾਂ ਦੀ ਜਾਂਚ ਕਰਦੇ ਹਨ। ਜੇ ਤੁਸੀਂ ਗਰਭਵਤੀ ਹੋ ਜਾਂ ਤੁਹਾਨੂੰ ਗਰਭਵਤੀ ਹੋਣ ਦਾ ਸ਼ੱਕ ਹੈ, ਤਾਂ ਪੈਨਲ ਡਾਕਟਰ ਨੂੰ ਦੱਸੋ, ਕਿਉਂਕਿ ਐਕਸ-ਰੇ ਅੱਗੇ ਪਾਉਣ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ।
ਮੌਜੂਦਾ ਦਵਾਈਆਂ ਅਤੇ ਮੈਡੀਕਲ ਇਤਿਹਾਸ
ਅਸੀਂ ਤੁਹਾਡਾ ਮੈਡੀਕਲ ਇਤਿਹਾਸ ਲਵਾਂਗੇ ਅਤੇ ਤੁਹਾਡੀਆਂ ਮੌਜੂਦਾ ਦਵਾਈਆਂ ਦੀ ਸਮੀਖਿਆ ਕਰਾਂਗੇ। ਇਸ ਨਾਲ ਸਾਡੇ ਪੈਨਲ ਡਾਕਟਰਾਂ ਨੂੰ ਸਿਹਤ ਸਮੱਸਿਆਵਾਂ ਅਤੇ ਪਹਿਲਾਂ ਤੋਂ ਮੌਜੂਦ ਬਿਮਾਰੀਆਂ ਨੂੰ ਸਮਝਣ ਵਿੱਚ ਮਦਦ ਮਿਲਦੀ ਹੈ। ਕੈਨੇਡਾ ਵਿੱਚ ਇਮੀਗ੍ਰੇਸ਼ਨ ਲਈ ਸਹੀ ਅਤੇ ਪੂਰੇ ਮੈਡੀਕਲ ਰਿਕਾਰਡ ਬਹੁਤ ਜ਼ਰੂਰੀ ਹਨ। ਗਲਤ ਅਤੇ/ਜਾਂ ਅਧੂਰੇ ਦਸਤਾਵੇਜ਼ ਤੁਹਾਡੀ ਅਰਜ਼ੀ ਵਿੱਚ ਦੇਰੀ ਕਰ ਸਕਦੇ ਹਨ।
ਮਾਨਸਿਕ ਸਿਹਤ
ਅਸੀਂ ਤੁਹਾਡੇ ਤੋਂ ਤੁਹਾਡੀ ਮਾਨਸਿਕ ਸਿਹਤ ਜਾਂ ਮਨੋਰੋਗ ਸੰਬੰਧੀ ਹਾਲਤਾਂ ਬਾਰੇ ਜਾਣਕਾਰੀ ਵੀ ਮੰਗ ਸਕਦੇ ਹਾਂ, ਜੋ ਜਨਤਕ ਭਲਾਈ ਉੱਤੇ ਅਸਰ ਪਾ ਸਕਦੀਆਂ ਹਨ ਜਾਂ ਕੈਨੇਡਾ ਵਿੱਚ ਰਹਿਣ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।
ਅੱਖਾਂ ਦੀ ਜਾਂਚ
ਨਜ਼ਰ ਦੀ ਜਾਂਚ ਤੁਹਾਡੀ ਦੇਖਣ ਦੀ ਤੀਖਣਤਾ ਦਾ ਮੁਲਾਂਕਣ ਕਰਦੀ ਹੈ। ਜੇ ਤੁਸੀਂ ਕਾਂਟੈਕਟ ਲੈਂਜ਼ ਜਾਂ ਐਨਕਾਂ ਲਾਉਂਦੇ ਹੋ, ਤਾਂ ਯਕੀਨੀ ਬਣਾਓ ਕਿ ਉਹ ਅੱਖਾਂ ਦੀ ਜਾਂਚ ਵਾਲੀ ਮੁਲਾਕਾਤ ’ਤੇ ਨਾਲ ਲੈ ਕੇ ਆਓ। ਤੁਹਾਡੀ IME ਦੌਰਾਨ ਨਜ਼ਰ ਨਾਲ ਜੁੜੀਆਂ ਚਿੰਤਾਵਾਂ ਨੂੰ ਦਰਜ ਕਰਨਾ ਜ਼ਰੂਰੀ ਹੈ।
ਹੋਰ ਟੈਸਟ
ਤੁਹਾਡੇ ਮੈਡੀਕਲ ਇਤਿਹਾਸ, ਸਿਹਤ ਦੇ ਖ਼ਤਰਿਆਂ ਜਾਂ ਉਮਰ ਮੁਤਾਬਕ ਅਸੀਂ ਵਾਧੂ ਟੈਸਟ ਮੰਗ ਸਕਦੇ ਹਾਂ। ਇਨ੍ਹਾਂ ਵਿੱਚ ਖ਼ਾਸ ਖ਼ੂਨ ਦੀਆਂ ਜਾਂਚਾਂ, ਡਾਇਗਨੌਸਟਿਕ ਪ੍ਰਕਿਰਿਆਵਾਂ, ਜਾਂ ਪਿਸ਼ਾਬ ਦੀਆਂ ਹੋਰ ਜਾਂਚਾਂ ਸ਼ਾਮਲ ਹੋ ਸਕਦੀਆਂ ਹਨ। ਵੀਜ਼ਾ ਅਰਜ਼ੀ ਲਈ ਪੂਰਾ ਸਿਹਤ ਸਰਟੀਫਿਕੇਟ ਦੇਣ ਵਾਸਤੇ ਵਾਧੂ ਟੈਸਟ ਜ਼ਰੂਰੀ ਹਨ।
ਜੇ ਮੈਨੂੰ ਪਤਾ ਹੈ ਕਿ ਮੈਂ ਸਿਹਤਮੰਦ ਹਾਂ, ਤਾਂ ਮੈਨੂੰ ਮੈਡੀਕਲ ਜਾਂਚ ਦੀ ਲੋੜ ਕਿਉਂ ਹੈ?
IME ਹਰ ਕਿਸੇ ਲਈ ਜ਼ਰੂਰੀ ਹੈ, ਭਾਵੇਂ ਤੁਸੀਂ ਸਿਹਤਮੰਦ ਹੋ ਜਾਂ ਤੁਹਾਨੂੰ ਪਹਿਲਾਂ ਤੋਂ ਕੋਈ ਬਿਮਾਰੀ ਹੈ। IME ਇਨ੍ਹਾਂ ਕਾਰਨਾਂ ਕਰਕੇ ਬਹੁਤ ਅਹਿਮ ਹੈ:
- ਅਰਜ਼ੀ ਦੀ ਪ੍ਰਕਿਰਿਆ ਨੂੰ ਵੱਧ ਸੁਖਾਲਾ ਬਣਾਉਣਾ: ਇਮੀਗ੍ਰੇਸ਼ਨ ਅਰਜ਼ੀ ਦੇ ਹਿੱਸੇ ਵਜੋਂ IME ਕਰਵਾਉਣਾ ਤੁਹਾਡੀ ਪੱਕੀ ਰਿਹਾਇਸ਼ ਲਈ ਇੱਕ ਲੋੜ ਹੋ ਸਕਦੀ ਹੈ
- ਜਨਤਕ ਸਿਹਤ ਦੀ ਸੁਰੱਖਿਆ: IME ਦਾ ਸਭ ਤੋਂ ਜ਼ਰੂਰੀ ਕਾਰਨ ਜਨਤਕ ਸਿਹਤ ਦੀ ਰਾਖੀ ਹੈ। IME ਉਨ੍ਹਾਂ ਵੱਡੀਆਂ ਬਿਮਾਰੀਆਂ ਦੀ ਪਛਾਣ ਕਰਦੀ ਹੈ ਜੋ ਸਾਥੀ ਕੈਨੇਡੀਅਨਾਂ ਲਈ ਖ਼ਤਰਾ ਬਣ ਸਕਦੀਆਂ ਹਨ। ਸੁਰੱਖਿਅਤ ਮਾਹੌਲ ਬਣਾਉਣ ਲਈ ਕੈਨੇਡਾ ਸਰਕਾਰ ਅਤੇ ਨਾਗਰਿਕਾਂ ਵਾਸਤੇ ਛੂਤ ਦੀਆਂ ਬਿਮਾਰੀਆਂ ਦੇ ਫੈਲਾਅ ਨੂੰ ਰੋਕਣਾ ਬਹੁਤ ਅਹਿਮ ਹੈ।
- ਮੈਡੀਕਲ ਸਮੱਸਿਆਵਾਂ ਦੀ ਸਕ੍ਰੀਨਿੰਗ: IME ਲੋਕਾਂ ਦੀ ਉਨ੍ਹਾਂ ਖ਼ਾਸ ਮੈਡੀਕਲ ਹਾਲਤਾਂ ਲਈ ਸਕ੍ਰੀਨਿੰਗ ਕਰਦੀ ਹੈ ਜੋ ਕੈਨੇਡਾ ਵਿੱਚ ਇਮੀਗ੍ਰੇਸ਼ਨ ਦੀ ਉਨ੍ਹਾਂ ਦੀ ਯੋਗਤਾ ਉੱਤੇ ਅਸਰ ਪਾਉਂਦੀਆਂ ਹਨ। ਸਿਫਲਿਸ, ਟੀਬੀ ਅਤੇ ਕੁਝ ਮਾਨਸਿਕ ਸਿਹਤ ਵਿਕਾਰ ਵਰਗੀਆਂ ਬਿਮਾਰੀਆਂ ਤੁਹਾਡੇ ਚੈੱਕ-ਅੱਪ ਦਾ ਹਿੱਸਾ ਹਨ।
- ਦੇਖਭਾਲ ਅਤੇ ਸਹਾਇਤਾ ਦੀਆਂ ਲੋੜਾਂ ਦਾ ਮੁਲਾਂਕਣ: ਕੁਝ ਅਸਥਾਈ ਅਤੇ ਪੱਕੇ ਨਿਵਾਸੀਆਂ ਨੂੰ ਅਜਿਹੀਆਂ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ ਜਿਨ੍ਹਾਂ ਲਈ ਕਾਫ਼ੀ ਸਿਹਤ ਸੰਭਾਲ ਦੀ ਲੋੜ ਹੁੰਦੀ ਹੈ। IME ਇਹ ਮੁਲਾਂਕਣ ਕਰਦੀ ਹੈ ਕਿ ਕੀ ਕੈਨੇਡਾ ਕੋਲ ਦੇਖਭਾਲ ਲਈ ਲੋੜੀਂਦੇ ਸਰੋਤ ਹਨ, ਤਾਂ ਜੋ ਨਵੇਂ ਆਏ ਲੋਕਾਂ ਨੂੰ ਲੋੜੀਂਦੀ ਮੈਡੀਕਲ ਸਹਾਇਤਾ ਮਿਲ ਸਕੇ।
ਜੇ ਮੈਨੂੰ ਪਹਿਲਾਂ ਤੋਂ ਕੋਈ ਬਿਮਾਰੀ ਹੈ ਤਾਂ ਕੀ ਹੋਵੇਗਾ?
ਭਾਵੇਂ ਪਹਿਲਾਂ ਤੋਂ ਮੌਜੂਦ ਬਹੁਤ ਸਾਰੀਆਂ ਬਿਮਾਰੀਆਂ ਪੱਕੀ ਰਿਹਾਇਸ਼ ਲਈ ਅਰਜ਼ੀ ਦੇਣ ਵੇਲੇ ਸ਼ਾਇਦ ਕੋਈ ਮਸਲਾ ਨਾ ਬਣਨ, ਪਰ ਤੇਜ਼ੀ ਨਾਲ ਫੈਲ ਸਕਣ ਵਾਲੀਆਂ ਬਿਮਾਰੀਆਂ, ਜਿਵੇਂ ਉੱਪਰ ਦੱਸੀਆਂ ਗਈਆਂ ਹਨ, ਨਾਲ ਜੁੜੀਆਂ ਮੈਡੀਕਲ ਚਿੰਤਾਵਾਂ ਵੱਧ ਗੰਭੀਰ ਮੰਨੀਆਂ ਜਾਂਦੀਆਂ ਹਨ।
ਇਹ ਬਿਮਾਰੀਆਂ ਜਨਤਕ ਸਿਹਤ ਅਤੇ ਸੁਰੱਖਿਆ ਲਈ ਵੱਡਾ ਖ਼ਤਰਾ ਹਨ। ਜੇ ਤੁਹਾਨੂੰ ਜਨਤਕ ਸਿਹਤ ਪੱਖੋਂ ਅਹਿਮ ਕਿਸੇ ਬਿਮਾਰੀ ਦੀ ਪਛਾਣ ਹੁੰਦੀ ਹੈ, ਤਾਂ ਸਾਡੇ ਕਲੀਨਿਕ ਦੇ ਪੈਨਲ ਡਾਕਟਰ ਤੁਹਾਡੇ ਇਲਾਜ ਜਾਂ ਦੇਖਭਾਲ ਵਿੱਚ ਤੁਹਾਡਾ ਮਾਰਗਦਰਸ਼ਨ ਕਰਨਗੇ।
ਇੱਕ ਹੋਰ ਗੱਲ ਇਹ ਵੇਖੀ ਜਾਂਦੀ ਹੈ ਕਿ ਕੀ ਕੈਨੇਡੀਅਨ ਸਿਹਤ ਪ੍ਰਬੰਧ ਤੁਹਾਡੀਆਂ ਮੈਡੀਕਲ ਲੋੜਾਂ ਪੂਰੀਆਂ ਕਰ ਸਕਦਾ ਹੈ, ਜਾਂ ਤੁਹਾਡੇ ਕਾਰਨ ਪ੍ਰਬੰਧ ਉੱਤੇ ਹੱਦੋਂ ਵੱਧ ਮੰਗ ਪੈ ਸਕਦੀ ਹੈ। ਕੁਝ ਬਿਨੈਕਾਰ ਸ਼੍ਰੇਣੀਆਂ ਨੂੰ ਹੱਦੋਂ ਵੱਧ ਮੰਗ ਵਾਲੇ ਨਿਯਮਾਂ ਤੋਂ ਛੋਟ ਹੈ — IRCC ਦੀ ਵੈੱਬਸਾਈਟ ਮੌਜੂਦਾ ਛੋਟਾਂ ਦੀ ਸੂਚੀ ਦਿੰਦੀ ਹੈ। ਜੇ ਤੁਹਾਨੂੰ ਢੁਕਵੀਂ ਦੇਖਭਾਲ ਨਾ ਮਿਲ ਸਕੇ, ਤਾਂ ਇਹ ਨਾ ਤੁਹਾਡੇ ਨਾਲ ਇਨਸਾਫ਼ ਹੈ ਅਤੇ ਨਾ ਕੈਨੇਡੀਅਨ ਸਿਹਤ ਪ੍ਰਬੰਧ ਨਾਲ।
ਜੇ ਮੈਂ ਜਾਂਚ ਪੂਰੀ ਨਾ ਕਰ ਸਕਾਂ ਤਾਂ ਕੀ ਕਰਾਂ?
ਮੰਨ ਲਓ ਕਿ ਤੁਸੀਂ ਕਿਸੇ ਅਸਧਾਰਨ ਹਾਲਾਤ ਕਰਕੇ ਆਪਣੀ ਮੈਡੀਕਲ ਜਾਂਚ ਪੂਰੀ ਨਹੀਂ ਕਰ ਸਕਦੇ, ਤਾਂ ਤੁਸੀਂ ਇੱਕ ਚਿੱਠੀ ਭੇਜ ਸਕਦੇ ਹੋ ਜਿਸ ਵਿੱਚ ਦੱਸਿਆ ਹੋਵੇ ਕਿ ਤੁਸੀਂ IME ਦੀਆਂ ਲੋੜਾਂ ਕਿਉਂ ਪੂਰੀਆਂ ਨਹੀਂ ਕਰ ਸਕਦੇ। ਅਜਿਹੀ ਸੂਰਤ ਵਿੱਚ ਤੁਸੀਂ IRCC ਵੈੱਬ ਫਾਰਮ ਜਾਂ ਕਾਲ ਸੈਂਟਰ ਰਾਹੀਂ ਸੰਪਰਕ ਕਰ ਸਕਦੇ ਹੋ।
Immigration Medical Toronto ਨਾਲ ਆਪਣੀ IME ਲਈ ਮੁਲਾਕਾਤ ਬੁੱਕ ਕਰੋ
ਜੇ ਤੁਸੀਂ ਛੇ ਮਹੀਨਿਆਂ ਤੋਂ ਵੱਧ ਸਮੇਂ ਲਈ ਕੈਨੇਡਾ ਵਿੱਚ ਰਹਿਣ, ਬੱਚਿਆਂ ਨਾਲ ਕੰਮ ਕਰਨ, ਜਾਂ ਸਿਹਤ ਸੰਭਾਲ ਵਿੱਚ ਕੰਮ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਨੂੰ ਆਪਣੀ ਇਮੀਗ੍ਰੇਸ਼ਨ ਸਿਹਤ ਜਾਂਚ ਬੁੱਕ ਕਰਨੀ ਪਵੇਗੀ। Immigration Medical Toronto ਕੋਲ ਤੁਹਾਡੀ IME ਲਈ ਲੋੜੀਂਦਾ ਸਭ ਕੁਝ ਹੈ ਅਤੇ ਇਹ ਤੁਹਾਡੀ ਜਾਂਚ ਦੇ ਨਤੀਜੇ ਇਲੈਕਟ੍ਰਾਨਿਕ ਤਰੀਕੇ ਨਾਲ IRCC ਨੂੰ ਭੇਜਦਾ ਹੈ।
ਤੁਸੀਂ ਆਪਣੀ ਮੁਲਾਕਾਤ ਆਨਲਾਈਨ ਬੁੱਕ ਕਰ ਸਕਦੇ ਹੋ, ਸਾਨੂੰ 416-463-2438 ’ਤੇ ਫ਼ੋਨ ਕਰ ਸਕਦੇ ਹੋ, ਜਾਂ ਇੱਥੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ।