ਕੈਨੇਡਾ ਸਾਰੇ ਪਰਵਾਸੀਆਂ ਤੋਂ ਪੱਕੀ ਰਿਹਾਇਸ਼ ਮਿਲਣ ਤੋਂ ਪਹਿਲਾਂ ਪੂਰੀ ਮੈਡੀਕਲ ਜਾਂਚ ਕਰਵਾਉਣ ਦੀ ਮੰਗ ਕਰਦਾ ਹੈ। ਕੈਨੇਡਾ ਦੀ ਵੀਜ਼ਾ ਪ੍ਰਕਿਰਿਆ ਇਹ ਯਕੀਨੀ ਬਣਾਉਂਦੀ ਹੈ ਕਿ ਵਿਅਕਤੀ ਅਤੇ ਉਸਦਾ ਪਰਿਵਾਰ ਕੈਨੇਡਾ ਵਿੱਚ ਰਹਿਣ ਲਈ ਕਾਫ਼ੀ ਸਿਹਤਮੰਦ ਹਨ। ਇਹ ਮੰਗ ਕੋਈ ਰਸਮੀ ਕਾਰਵਾਈ ਨਹੀਂ; ਇਹ ਸਾਡੇ ਭਾਈਚਾਰੇ ਦੀ ਸੁਰੱਖਿਆ ਅਤੇ ਸਮੁੱਚੀ ਸਿਹਤ ਨੂੰ ਯਕੀਨੀ ਬਣਾਉਂਦੀ ਹੈ।
ਇਸ ਬਲੌਗ ਵਿੱਚ ਅਸੀਂ ਇਮੀਗ੍ਰੇਸ਼ਨ ਮੈਡੀਕਲ ਜਾਂਚਾਂ ਦੀ ਭੂਮਿਕਾ ਬਾਰੇ ਅਤੇ ਇਸ ਬਾਰੇ ਗੱਲ ਕਰਾਂਗੇ ਕਿ ਕੈਨੇਡੀਅਨ ਸਰਕਾਰ ਇਨ੍ਹਾਂ ਦੀ ਮੰਗ ਕਿਉਂ ਕਰਦੀ ਹੈ।
IME (ਇਮੀਗ੍ਰੇਸ਼ਨ ਮੈਡੀਕਲ ਜਾਂਚ) ਦਾ ਮਕਸਦ ਕੀ ਹੈ?
IME ਵਿੱਚ ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਵੱਲੋਂ ਲਾਜ਼ਮੀ ਕੀਤਾ ਸਿਹਤ ਮੁਲਾਂਕਣ ਸ਼ਾਮਲ ਹੁੰਦਾ ਹੈ, ਜੋ ਕੈਨੇਡੀਅਨ ਵੀਜ਼ਾ, ਅਸਥਾਈ ਠਹਿਰ ਜਾਂ ਵਰਕ ਪਰਮਿਟ ਚਾਹੁਣ ਵਾਲੇ ਲੋਕਾਂ ਲਈ ਹੈ। ਇਸਦਾ ਟੀਚਾ ਉਨ੍ਹਾਂ ਮੈਡੀਕਲ ਹਾਲਤਾਂ ਦੀ ਪਛਾਣ ਕਰਨਾ ਹੈ ਜੋ ਜਨਤਕ ਸੁਰੱਖਿਆ ਜਾਂ ਸਿਹਤ ਲਈ ਖ਼ਤਰਾ ਹਨ, ਜਾਂ ਕੈਨੇਡਾ ਦੀਆਂ ਸਮਾਜਿਕ ਸੇਵਾਵਾਂ ਅਤੇ ਸਿਹਤ ਸੰਭਾਲ ਉੱਤੇ ਹੱਦੋਂ ਵੱਧ ਮੰਗ ਪਾਉਂਦੀਆਂ ਹਨ।
ਇਹ ਲੋੜ ਕੈਨੇਡਾ ਦੇ ਇਮੀਗ੍ਰੇਸ਼ਨ ਕਾਨੂੰਨ ਤੋਂ ਆਉਂਦੀ ਹੈ। ਸਿਹਤ ਨਾਲ ਸਬੰਧਤ ਦਾਖ਼ਲਾ-ਯੋਗਤਾ ਦੇ ਮੌਜੂਦਾ ਮਾਪਦੰਡਾਂ ਲਈ IRCC ਦੀ ਅਧਿਕਾਰਤ ਹਦਾਇਤ ਵੇਖੋ। ਇਨ੍ਹਾਂ ਮਿਆਰਾਂ ਦੀ ਪਾਲਣਾ ਕਰਕੇ ਕੈਨੇਡਾ ਸਾਡੇ ਸਿਹਤ ਸੰਭਾਲ ਪ੍ਰਬੰਧ ਅਤੇ ਮਨੁੱਖਤਾਵਾਦੀ ਵਚਨਬੱਧਤਾਵਾਂ ਵਿੱਚ ਸੰਤੁਲਨ ਬਣਾਉਂਦਾ ਹੈ।
IME ਸਿਰਫ਼ IRCC ਵੱਲੋਂ ਪ੍ਰਵਾਨਿਤ ਪੈਨਲ ਡਾਕਟਰਾਂ ਵੱਲੋਂ ਹੀ ਕੀਤੀ ਜਾਣੀ ਲਾਜ਼ਮੀ ਹੈ, ਜੋ ਸਾਰੇ ਨਤੀਜੇ IRCC ਨੂੰ ਦਿੰਦੇ ਹਨ। ਭਾਵੇਂ ਜਾਂਚਾਂ ਸਾਡੇ ਪੈਨਲ ਡਾਕਟਰ ਕਰਦੇ ਹਨ, ਪਰ ਸਾਰੀਆਂ ਮੈਡੀਕਲ ਰਿਪੋਰਟਾਂ ਦੀ ਸਮੀਖਿਆ IRCC ਕਰਦਾ ਹੈ ਅਤੇ ਅੰਤਿਮ ਫ਼ੈਸਲੇ ਵਿੱਚ ਉਹੀ ਸ਼ਾਮਲ ਹੁੰਦਾ ਹੈ।
ਇਸਦੀ ਅਹਿਮੀਅਤ
IME ਕੁਸ਼ਲ ਇਮੀਗ੍ਰੇਸ਼ਨ ਕਾਰਵਾਈ ਅਤੇ ਜਨਤਕ ਸਿਹਤ ਪ੍ਰਤੀ IRCC ਦੀ ਵਚਨਬੱਧਤਾ ਦਾ ਸਮਰਥਨ ਕਰਦੀ ਹੈ। ਇਹ ਲੋੜ ਪੂਰੀ ਕਰਕੇ ਲੋਕ ਕਾਨੂੰਨੀ ਹੁਕਮਾਂ ਦੀ ਪਾਲਣਾ ਕਰਦੇ ਹਨ ਅਤੇ ਨਾਲ ਹੀ ਕੈਨੇਡੀਅਨ ਸਮਾਜ ਵਿੱਚ ਦਾਖ਼ਲ ਹੋਣ ਲਈ ਆਪਣੀ ਵਚਨਬੱਧਤਾ ਅਤੇ ਤਿਆਰੀ ਦਰਸਾਉਂਦੇ ਹਨ।
IME ਇੰਨੀ ਜ਼ਰੂਰੀ ਕਿਉਂ ਹੈ?
ਪਰਵਾਸੀਆਂ ਨੂੰ IME ਕਿਉਂ ਕਰਵਾਉਣੀ ਚਾਹੀਦੀ ਹੈ, ਅਤੇ ਕੈਨੇਡਾ ਇਸਨੂੰ ਜ਼ਰੂਰੀ ਕਿਉਂ ਸਮਝਦਾ ਹੈ, ਇਸਦੇ ਕਈ ਕਾਰਨ ਹਨ। ਇਨ੍ਹਾਂ ਵਿੱਚ ਇਹ ਸ਼ਾਮਲ ਹਨ:
- ਜਨਤਕ ਸਿਹਤ ਦੀ ਰਾਖੀ: IRCC ਦਾ ਟੀਚਾ ਕੈਨੇਡੀਅਨਾਂ ਨੂੰ ਉਨ੍ਹਾਂ ਛੂਤ ਦੀਆਂ ਬਿਮਾਰੀਆਂ ਤੋਂ ਬਚਾਉਣਾ ਹੈ ਜੋ ਨਵੇਂ ਆਉਣ ਵਾਲਿਆਂ ਵਿੱਚ ਹੋ ਸਕਦੀਆਂ ਹਨ। IME ਛੇਤੀ ਪਛਾਣ ਰਾਹੀਂ ਲਾਗ ਦੀਆਂ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਵਿੱਚ ਵੀ ਮਦਦ ਕਰਦੀ ਹੈ।
- ਸਿਹਤ ਸੰਭਾਲ ਦੀ ਟਿਕਾਊਤਾ: IME ਇਹ ਪਤਾ ਲਗਾ ਕੇ ਜਨਤਕ ਸਿਹਤ ਸੇਵਾਵਾਂ ਦੀ ਸੰਭਾਵੀ ਮੰਗ ਨੂੰ ਸੰਭਾਲ ਸਕਦੀ ਹੈ ਕਿ ਕੀ ਕਿਸੇ ਨੂੰ ਵਿਆਪਕ ਡਾਕਟਰੀ ਦੇਖਭਾਲ ਦੀ ਲੋੜ ਪੈ ਸਕਦੀ ਹੈ। ਇਹ ਯਕੀਨੀ ਬਣਾਉਂਦੀ ਹੈ ਕਿ ਸਰੋਤਾਂ ਦੀ ਵੰਡ ਸਹੀ ਢੰਗ ਨਾਲ ਹੋਵੇ।
- ਜੁੜਿਆ ਹੋਇਆ ਸਿਹਤ ਪ੍ਰਬੰਧ: IME ਸਾਡੇ ਸਿਹਤ ਸੰਭਾਲ ਪ੍ਰਬੰਧ ਵਿੱਚ ਬਿਹਤਰ ਸ਼ਮੂਲੀਅਤ ਪੈਦਾ ਕਰਦੀ ਹੈ। ਮੌਜੂਦਾ ਸਿਹਤ ਚਿੰਤਾਵਾਂ ਦੀ ਛੇਤੀ ਪਛਾਣ ਅਤੇ ਸੰਭਾਲ ਇਹ ਯਕੀਨੀ ਬਣਾਉਂਦੀ ਹੈ ਕਿ ਨਵੇਂ ਅਤੇ ਪੁਰਾਣੇ ਨਿਵਾਸੀਆਂ ਨੂੰ ਢੁਕਵੀਂ ਅਤੇ ਸਮੇਂ ਸਿਰ ਦੇਖਭਾਲ ਮਿਲੇ, ਅਤੇ ਨਾਲ ਹੀ ਸਿਹਤ ਦੇ ਨਤੀਜੇ ਬਿਹਤਰ ਹੋਣ।
- ਪਰਿਵਾਰਕ ਮੁਲਾਂਕਣ: ਪਰਿਵਾਰ ਦੇ ਮੈਂਬਰ ਇੱਕ-ਦੂਜੇ ਨਾਲ ਜੁੜੇ ਹੁੰਦੇ ਹਨ। ਇਸ ਲਈ ਕੈਨੇਡਾ ਆਉਣ ਵਾਲੇ ਪਰਿਵਾਰ ਦੇ ਹਰ ਮੈਂਬਰ ਲਈ IME ਜ਼ਰੂਰੀ ਹੈ। ਇਹ ਤਰੀਕਾ ਪੂਰੇ ਪਰਿਵਾਰਾਂ ਵਿੱਚ ਸਿਹਤ ਸਮੱਸਿਆਵਾਂ ਦੀ ਛੇਤੀ ਪਛਾਣ ਯਕੀਨੀ ਬਣਾਉਂਦਾ ਹੈ। ਇਹ ਜਨਤਕ ਸਿਹਤ ਲਈ ਇੱਕ ਵਾਧੂ ਸੁਰੱਖਿਆ ਦਿੰਦਾ ਹੈ ਅਤੇ ਕੈਨੇਡਾ ਵਿੱਚ ਵੱਧ ਸੁਖਾਲੀ ਸ਼ਮੂਲੀਅਤ ਵਿੱਚ ਮਦਦ ਕਰਦਾ ਹੈ।
- ਅਰਜ਼ੀ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਂਦੀ ਹੈ: ਇਮੀਗ੍ਰੇਸ਼ਨ ਪ੍ਰਕਿਰਿਆ ਦੇ ਹਿੱਸੇ ਵਜੋਂ ਜਾਂਚ ਹੋਣ ਨਾਲ ਕੈਨੇਡੀਅਨ ਵੀਜ਼ੇ ਲਈ ਅਰਜ਼ੀ ਦੇਣਾ ਸੁਖਾਲਾ ਹੋ ਜਾਂਦਾ ਹੈ। ਇਸ ਨਾਲ ਪੈਨਲ ਡਾਕਟਰ ਸਿਹਤ ਸਮੱਸਿਆਵਾਂ ਦੀ ਪਛਾਣ ਕਰ ਸਕਦੇ ਹਨ ਅਤੇ ਦੇਰੀ ਤੋਂ ਬਚਾਅ ਹੁੰਦਾ ਹੈ। ਆਪਣੀ ਮੈਡੀਕਲ ਸਥਿਤੀ ਬਾਰੇ ਜਾਣੂ ਹੋਣ ਨਾਲ ਪੱਕੀ ਰਿਹਾਇਸ਼ ਹਾਸਲ ਕਰਨ ਦਾ ਸਫ਼ਰ ਘੱਟ ਪਰੇਸ਼ਾਨੀ ਅਤੇ ਤਣਾਅ ਵਾਲਾ ਬਣ ਜਾਂਦਾ ਹੈ।
ਕੀ ਕੋਈ ਛੋਟਾਂ ਹਨ?
ਲੰਮੇ ਸਮੇਂ ਲਈ ਕੈਨੇਡਾ ਵਿੱਚ ਰਹਿਣਾ ਚਾਹੁਣ ਵਾਲੇ ਲਗਭਗ ਹਰ ਵਿਅਕਤੀ ਲਈ IME ਲਾਜ਼ਮੀ ਹੈ। ਇਸ ਵਿੱਚ ਪਰਵਾਸੀ ਵਜੋਂ ਅਰਜ਼ੀ ਦੇਣ ਵਾਲੇ ਲੋਕ, ਕੈਨੇਡਾ ਵਿੱਚ ਵੀਜ਼ਾ ਅਰਜ਼ੀਆਂ ਦੇਣ ਵਾਲੇ, ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸ਼ਾਮਲ ਹਨ। ਇਸ ਤੋਂ ਇਲਾਵਾ, ਜੋ ਲੋਕ ਛੇ ਮਹੀਨਿਆਂ ਤੋਂ ਵੱਧ ਸਮੇਂ ਲਈ ਕੈਨੇਡਾ ਵਿੱਚ ਰਹਿਣ ਦੀ ਯੋਜਨਾ ਬਣਾ ਰਹੇ ਹਨ ਅਤੇ ਜਨਤਕ ਸਿਹਤ ਲਈ ਅਹਿਮ ਨੌਕਰੀਆਂ ਵਿੱਚ ਕੰਮ ਕਰਦੇ ਹਨ, ਉਨ੍ਹਾਂ ਨੂੰ ਆਪਣੀ ਜਾਂਚ ਪੂਰੀ ਕਰਨੀ ਪਵੇਗੀ।
ਜੋ ਲੋਕ ਅਸਥਾਈ ਤੌਰ ’ਤੇ ਕੈਨੇਡਾ ਵਿੱਚ ਰਹਿ ਰਹੇ ਹਨ, ਉਨ੍ਹਾਂ ਨੂੰ ਸ਼ਾਇਦ IME ਨਾ ਕਰਵਾਉਣੀ ਪਵੇ, ਜਦੋਂ ਤੱਕ ਉਹ ਬਾਲ-ਸੰਭਾਲ, ਸਿਹਤ ਸੰਭਾਲ ਅਤੇ ਸਿੱਖਿਆ ਵਰਗੇ ਜਨਤਕ ਸਿਹਤ ਲਈ ਅਹਿਮ ਖੇਤਰਾਂ ਵਿੱਚ ਕੰਮ ਨਾ ਕਰਦੇ ਹੋਣ।
ਪੈਨਲ ਡਾਕਟਰ ਕੀ-ਕੀ ਜਾਂਚਦੇ ਹਨ?
ਸਿਰਫ਼ IRCC ਵੱਲੋਂ ਪ੍ਰਵਾਨਿਤ ਪੈਨਲ ਡਾਕਟਰ ਹੀ ਇਮੀਗ੍ਰੇਸ਼ਨ ਮੈਡੀਕਲ ਜਾਂਚ ਕਰ ਸਕਦਾ ਹੈ। ਫੈਮਿਲੀ ਡਾਕਟਰ ਜਾਂ ਕੋਈ ਹੋਰ ਡਾਕਟਰ ਇਹ ਨਹੀਂ ਕਰ ਸਕਦਾ। ਚੰਗੀ ਗੱਲ ਇਹ ਹੈ ਕਿ ਇਹ ਡਾਕਟਰ ਪੂਰੇ ਦੇਸ਼ ਵਿੱਚ ਮੌਜੂਦ ਹਨ ਅਤੇ ਕੋਈ ਲੱਭਣਾ ਸੌਖਾ ਹੈ।
ਆਮ ਸਿਹਤ
IME ਵਿੱਚ ਤੁਹਾਡੀ ਆਮ ਸਿਹਤ ਦੀ ਪੂਰੀ ਜਾਂਚ ਹੁੰਦੀ ਹੈ। ਪੈਨਲ ਡਾਕਟਰ ਵੱਡੀਆਂ ਸਿਹਤ ਸਮੱਸਿਆਵਾਂ ਉੱਤੇ ਜ਼ੋਰ ਦਿੰਦਿਆਂ ਸਰੀਰਕ ਜਾਂਚ ਕਰਦੇ ਹਨ। ਜਨਤਕ ਸਿਹਤ ਅਤੇ ਬਿਨੈਕਾਰ ਦੀ ਭਲਾਈ ਯਕੀਨੀ ਬਣਾਉਣ ਲਈ ਕੈਨੇਡਾ ਦੀਆਂ ਮੈਡੀਕਲ ਲੋੜਾਂ ਪੂਰੀਆਂ ਕਰਨਾ ਬੁਨਿਆਦੀ ਗੱਲ ਹੈ।
ਟੀਕਾਕਰਨ ਦੇ ਰਿਕਾਰਡ
ਕੈਨੇਡਾ ਵਿੱਚ ਕਰਵਾਈ ਜਾਣ ਵਾਲੀ ਇਮੀਗ੍ਰੇਸ਼ਨ ਮੈਡੀਕਲ ਜਾਂਚ ਲਈ ਟੀਕਾਕਰਨ ਦੇ ਰਿਕਾਰਡ ਆਮ ਤੌਰ ’ਤੇ ਲੋੜੀਂਦੇ ਨਹੀਂ ਹੁੰਦੇ। ਜੇ ਤੁਹਾਡੇ ਕੋਲ ਹਨ, ਤਾਂ ਨਾਲ ਲੈ ਆਓ — ਇਹ ਡਾਕਟਰ ਨੂੰ ਤੁਹਾਡਾ ਇਤਿਹਾਸ ਵੇਖਣ ਵਿੱਚ ਮਦਦ ਕਰ ਸਕਦੇ ਹਨ।
ਪਿਸ਼ਾਬ ਅਤੇ ਖ਼ੂਨ ਦੀਆਂ ਜਾਂਚਾਂ
ਖ਼ੂਨ ਅਤੇ ਪਿਸ਼ਾਬ ਦੀਆਂ ਜਾਂਚਾਂ ਇਸ ਜਾਂਚ ਦਾ ਬਹੁਤ ਅਹਿਮ ਹਿੱਸਾ ਹਨ। ਇਹ ਸਿਫਲਿਸ ਅਤੇ ਐੱਚਆਈਵੀ ਵਰਗੀਆਂ ਲਾਗ ਦੀਆਂ ਬਿਮਾਰੀਆਂ ਦੀ ਸਕ੍ਰੀਨਿੰਗ ਕਰਦੀਆਂ ਹਨ, ਤਾਂ ਜੋ ਇਹ ਯਕੀਨੀ ਬਣੇ ਕਿ ਬਿਨੈਕਾਰ ਜਨਤਕ ਸਿਹਤ ਲਈ ਖ਼ਤਰਾ ਨਹੀਂ ਹਨ। ਮੁੱਖ ਬਿਨੈਕਾਰਾਂ ਅਤੇ ਪਰਿਵਾਰਕ ਮੈਂਬਰਾਂ ਲਈ ਆਪਣੀ ਸਿਹਤ ਦੀ ਸਥਿਤੀ ਦੀ ਪੁਸ਼ਟੀ ਵਾਸਤੇ ਇਹ ਲਾਜ਼ਮੀ ਵੀ ਹਨ।
ਛਾਤੀ ਦਾ ਐਕਸ-ਰੇ
ਬਾਲਗਾਂ ਲਈ ਛਾਤੀ ਦਾ ਐਕਸ-ਰੇ ਜ਼ਰੂਰੀ ਹੈ, ਕਿਉਂਕਿ ਇਹ ਟੀਬੀ ਵਰਗੀਆਂ ਫੇਫੜਿਆਂ ਦੀਆਂ ਬਿਮਾਰੀਆਂ ਦਾ ਪਤਾ ਲਗਾਉਣ ਵਿੱਚ ਮਦਦ ਕਰਦਾ ਹੈ। ਜੇ ਤੁਸੀਂ ਗਰਭਵਤੀ ਹੋ, ਤਾਂ ਕਿਰਪਾ ਕਰਕੇ ਆਪਣੇ ਪੈਨਲ ਡਾਕਟਰ ਨੂੰ ਦੱਸੋ, ਕਿਉਂਕਿ ਤੁਹਾਡੇ ਅਣਜੰਮੇ ਬੱਚੇ ਦੀ ਅਤੇ ਤੁਹਾਡੀ ਆਪਣੀ ਸਿਹਤ ਦੀ ਰਾਖੀ ਲਈ ਤੁਹਾਨੂੰ ਖ਼ਾਸ ਧਿਆਨ ਦੀ ਲੋੜ ਪੈ ਸਕਦੀ ਹੈ।
ਅੱਖਾਂ ਦੀ ਜਾਂਚ
ਅੱਖਾਂ ਦੀ ਜਾਂਚ ਤੁਹਾਡੀਆਂ ਮੈਡੀਕਲ ਲੋੜਾਂ ਦਾ ਹਿੱਸਾ ਹੋ ਸਕਦੀ ਹੈ—ਪੈਨਲ ਡਾਕਟਰ ਤੁਹਾਡੀ ਨਜ਼ਰ (ਤੀਖਣਤਾ) ਦੀ ਜਾਂਚ ਕਰਦਾ ਹੈ, ਅਤੇ ਜੇ ਤੁਸੀਂ ਐਨਕਾਂ ਜਾਂ ਕਾਂਟੈਕਟ ਲੈਂਜ਼ ਵਰਤਦੇ ਹੋ ਤਾਂ ਉਨ੍ਹਾਂ ਨਾਲ। ਜੇ ਤੁਸੀਂ ਐਨਕਾਂ ਜਾਂ ਕਾਂਟੈਕਟ ਲੈਂਜ਼ ਲਾਉਂਦੇ ਹੋ, ਤਾਂ ਯਕੀਨੀ ਬਣਾਓ ਕਿ ਉਹ ਆਪਣੀ ਮੁਲਾਕਾਤ ’ਤੇ ਨਾਲ ਲਿਆਓ। ਤੁਹਾਡੀ IME ਦੌਰਾਨ ਨਜ਼ਰ ਦੀਆਂ ਸਮੱਸਿਆਵਾਂ ਦਰਜ ਕਰਨਾ ਜ਼ਰੂਰੀ ਹੈ।
ਮੈਡੀਕਲ ਇਤਿਹਾਸ ਅਤੇ ਮੌਜੂਦਾ ਨੁਸਖ਼ੇ
ਅਸੀਂ ਤੁਹਾਡੇ ਮੈਡੀਕਲ ਇਤਿਹਾਸ ਦੀ ਜਾਂਚ ਕਰਦੇ ਹਾਂ, ਜਿਸ ਵਿੱਚ ਮੌਜੂਦਾ ਨੁਸਖ਼ੇ ਵਾਲੀਆਂ ਦਵਾਈਆਂ ਸ਼ਾਮਲ ਹਨ। ਇਸ ਨਾਲ ਪੈਨਲ ਡਾਕਟਰਾਂ ਨੂੰ ਤੁਹਾਡੀਆਂ ਸਿਹਤ ਸਮੱਸਿਆਵਾਂ ਅਤੇ ਪਹਿਲਾਂ ਤੋਂ ਮੌਜੂਦ ਬਿਮਾਰੀਆਂ ਨੂੰ ਸਮਝਣ ਵਿੱਚ ਮਦਦ ਮਿਲਦੀ ਹੈ। ਕੈਨੇਡਾ ਵਿੱਚ ਇਮੀਗ੍ਰੇਸ਼ਨ ਲਈ ਸਹੀ ਅਤੇ ਪੂਰੇ ਰਿਕਾਰਡ ਜ਼ਰੂਰੀ ਹਨ।
ਹੋਰ ਟੈਸਟ
ਵਿਅਕਤੀ ਦੇ ਮੈਡੀਕਲ ਇਤਿਹਾਸ, ਉਮਰ ਅਤੇ ਪਛਾਣੇ ਗਏ ਸਿਹਤ ਖ਼ਤਰਿਆਂ ਮੁਤਾਬਕ ਅਸੀਂ ਵਾਧੂ ਟੈਸਟ ਮੰਗ ਸਕਦੇ ਹਾਂ। ਇਨ੍ਹਾਂ ਵਿੱਚ ਪਿਸ਼ਾਬ ਦੀਆਂ ਹੋਰ ਜਾਂਚਾਂ, ਖ਼ਾਸ ਖ਼ੂਨ ਦੀਆਂ ਜਾਂਚਾਂ, ਜਾਂ ਵਾਧੂ ਡਾਇਗਨੌਸਟਿਕ ਟੈਸਟ ਸ਼ਾਮਲ ਹੋ ਸਕਦੇ ਹਨ। ਤੁਹਾਡੀ ਵੀਜ਼ਾ ਅਰਜ਼ੀ ਲਈ ਸਿਹਤ ਦੀ ਪੂਰੀ ਤਸਵੀਰ ਤਿਆਰ ਕਰਨ ਵਿੱਚ ਇਹ ਟੈਸਟ ਬਹੁਤ ਅਹਿਮ ਹਨ।
ਪਾਲਣਾ ਨਾ ਕਰਨ ਦੇ ਨਤੀਜੇ
ਆਪਣੀ IME ਜਾਂਚ ਪੂਰੀ ਕਰਨ ਤੋਂ ਟਾਲਾ ਵੱਟਣ ਨਾਲ ਕਈ ਰੁਕਾਵਟਾਂ ਆ ਸਕਦੀਆਂ ਹਨ, ਜਿਵੇਂ:
- ਦਰਜਾ ਨਿਯਮਤ ਕਰਨ ਵਿੱਚ ਮੁਸ਼ਕਲਾਂ: ਜੋ ਲੋਕ ਕੈਨੇਡਾ ਵਿੱਚ ਦਾਖ਼ਲ ਹੋ ਚੁੱਕੇ ਹਨ ਪਰ ਬਾਅਦ ਵਿੱਚ ਆਪਣਾ ਦਰਜਾ ਬਦਲਣਾ ਚਾਹੁੰਦੇ ਹਨ, ਉਨ੍ਹਾਂ ਕੋਲ ਰੁਜ਼ਗਾਰ ਦੇ ਸੀਮਤ ਵਿਕਲਪ ਹੋ ਸਕਦੇ ਹਨ। ਹੋ ਸਕਦਾ ਹੈ ਉਹ ਕੁਝ ਖੇਤਰਾਂ ਵਿੱਚ ਕੰਮ ਨਾ ਕਰ ਸਕਣ।
- ਵੀਜ਼ਾ ਕਾਰਵਾਈ ਵਿੱਚ ਦੇਰੀ ਜਾਂ ਇਨਕਾਰ: ਅਧੂਰੀਆਂ IME ਵੀਜ਼ਾ ਕਾਰਵਾਈ ਵਿੱਚ ਦੇਰੀ ਕਰਦੀਆਂ ਹਨ ਅਤੇ ਅਰਜ਼ੀਆਂ ਰੱਦ ਹੋਣ ਦਾ ਕਾਰਨ ਬਣ ਸਕਦੀਆਂ ਹਨ।
- ਦਾਖ਼ਲੇ ਲਈ ਅਯੋਗਤਾ: ਪੂਰੀ ਕੀਤੀ IME ਨਾ ਦੇਣ ਕਰਕੇ ਤੁਸੀਂ ਕੈਨੇਡਾ ਵਿੱਚ ਦਾਖ਼ਲੇ ਲਈ ਅਯੋਗ ਹੋ ਸਕਦੇ ਹੋ।
ਜੇ ਮੈਂ IME ਪੂਰੀ ਨਾ ਕਰ ਸਕਾਂ ਤਾਂ ਕੀ ਹੋਵੇਗਾ?
ਜੇ ਤੁਸੀਂ ਅਤੇ/ਜਾਂ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਕਿਸੇ ਅਸਧਾਰਨ ਹਾਲਾਤ ਕਰਕੇ, ਜਾਂ ਤੁਹਾਡੇ ਇਲਾਕੇ ਵਿੱਚ ਪੈਨਲ ਡਾਕਟਰ ਉਪਲਬਧ ਨਾ ਹੋਣ ਕਰਕੇ, ਆਪਣੀ IME ਪੂਰੀ ਨਹੀਂ ਕਰ ਸਕਦਾ, ਤਾਂ ਤੁਸੀਂ ਇੱਕ ਚਿੱਠੀ ਜਮ੍ਹਾਂ ਕਰ ਸਕਦੇ ਹੋ ਜਿਸ ਵਿੱਚ ਦੱਸਿਆ ਹੋਵੇ ਕਿ ਤੁਸੀਂ ਇਹ ਲੋੜਾਂ ਕਿਉਂ ਪੂਰੀਆਂ ਨਹੀਂ ਕਰ ਸਕਦੇ। ਫਿਰ ਤੁਹਾਡੀ ਬੇਨਤੀ ਦੀ ਸਮੀਖਿਆ ਕੀਤੀ ਜਾਵੇਗੀ।
ਜੇ ਅਜਿਹਾ ਹੈ, ਤਾਂ ਤੁਸੀਂ ਵੈੱਬ ਫਾਰਮ ਵਰਤ ਸਕਦੇ ਹੋ (“ਆਪਣੀ ਅਰਜ਼ੀ ਵਿੱਚ ਦਸਤਾਵੇਜ਼ ਜੋੜੋ” ਵਾਲਾ ਵਿਕਲਪ ਚੁਣੋ) ਜਾਂ ਕਲਾਇੰਟ ਸਪੋਰਟ ਸੈਂਟਰ ਰਾਹੀਂ ਸੰਪਰਕ ਕਰ ਸਕਦੇ ਹੋ।
Immigration Medical Toronto ਮੈਡੀਕਲ ਵਾਲੇ ਕਦਮ ਨੂੰ ਸੌਖਾ ਬਣਾਉਂਦਾ ਹੈ
ਜੇ ਤੁਸੀਂ ਕੈਨੇਡੀਅਨ ਵੀਜ਼ੇ ਲਈ ਅਰਜ਼ੀ ਦੇ ਰਹੇ ਹੋ, ਤਾਂ ਟੋਰਾਂਟੋ ਅਤੇ ਜੀ.ਟੀ.ਏ. ਵਿੱਚ ਸਾਡੇ IRCC ਪੈਨਲ ਡਾਕਟਰ ਮਦਦ ਕਰ ਸਕਦੇ ਹਨ। ਸਾਡੀਆਂ ਸਹੂਲਤਾਂ ਵਿੱਚ ਸਾਰੇ ਡਾਇਗਨੌਸਟਿਕ ਟੈਸਟ ਇੱਕੋ ਛੱਤ ਹੇਠ ਹੁੰਦੇ ਹਨ, ਜਿਸ ਨਾਲ ਪ੍ਰਕਿਰਿਆ ਹੋਰ ਛੇਤੀ ਹੋ ਜਾਂਦੀ ਹੈ। ਇਸ ਤੋਂ ਇਲਾਵਾ, ਅਸੀਂ ਤੁਹਾਡੇ ਨਤੀਜੇ ਸਿੱਧੇ IRCC ਨੂੰ ਭੇਜਦੇ ਹਾਂ। ਕੈਨੇਡਾ ਵੀਜ਼ੇ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਤੁਹਾਡੀ ਮਦਦ ਲਈ ਅਸੀਂ ਸੁਵਿਧਾਜਨਕ ਅਤੇ ਵਿਆਪਕ ਮੈਡੀਕਲ ਜਾਂਚਾਂ ਦਿੰਦੇ ਹਾਂ।
ਮੁਲਾਕਾਤ ਬੁੱਕ ਕਰਨ ਲਈ, ਜਾਂ ਜੇ ਤੁਹਾਡੀ ਮੈਡੀਕਲ ਜਾਂਚ ਬਾਰੇ ਕੋਈ ਸਵਾਲ ਹਨ, ਤਾਂ Immigration Medical Toronto ਨਾਲ 416-463-2438 ’ਤੇ ਸੰਪਰਕ ਕਰੋ, ਜਾਂ ਤੁਸੀਂ ਸਾਨੂੰ admin@immigrationmedtoronto.com ’ਤੇ ਈਮੇਲ ਕਰ ਸਕਦੇ ਹੋ, ਸਾਡਾ ਆਨਲਾਈਨ ਬੁਕਿੰਗ ਪੰਨਾ ਵੇਖ ਸਕਦੇ ਹੋ, ਜਾਂ ਇੱਥੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ।